Tuhade Avchetan Mann di Shakti

Rs.225
Qty:
Publisher  :
Authors     :    Joseph Murphy
Page          : 
Format      :     Hard Bound
Language :      Punjabi
Tuhade Avchetan Mann di Shakti by Joseph Murphy Punjabi Self Improvement book Online
ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਡਾ. ਜੋਸੇਫ ਮਰਫੀ ਦੀ ਲਿਖੀ ਕਿਤਾਬ ਹੈ।ਇਹ ਵਿਅਕਤੀ ਦੇ ਮਨ ਦੀਆ ਸ਼ਕਤੀਆਂ ਉਪਰ ਹੈ ਕਿ ਕਿਵੇਂ ਅਸੀਂ ਆਪਣੇ ਮਨ ਦੀ ਵਰਤੋਂ ਕਰਕੇ ਆਪਣੇ ਜੀਵਨ ਵਿੱਚ ਵੱਖ-ਵੱਖ ਪ੍ਰਾਪਤੀਆਂ ਕਰ ਸਕਦੇ ਹਨ।ਕਿਤਾਬ ਵਿਚਲੇ ਪਹਿਲੇ 71 ਸਫੇ, ਇਸ ਕਿਤਾਬ ਦਾ ਸਾਰ ਹਨ।ਉਸ ਤੋਂ ਬਾਅਦ ਦੀ ਸਾਰੀ ਕਿਤਾਬ ਜੀਵਨ ਦੇ ਵੱਖ ਵੱਖ ਖੇਤਰਾਂ ਵਿਚ ਅਵਚੇਤਨ ਮਨ ਦੀ ਸ਼ਕਤੀ ਦੀ ਵਰਤੋਂ ਬਾਰੇ ਹੈ।
ਜਦੋ ਇਹ ਕਿਤਾਬ ਪੜ੍ਹੀ ਤਾਂ ਬਹੁਤ ਵੱਖ-ਵੱਖ ਸਿਧਾਂਤ ਆਪਸ ਚ ਜੁੜਦੇ ਨਜਰ ਆਏ।ਕੁਝ ਕਿਤਾਬਾਂ ਨਾਲ ਸੰਬੰਧਿਤ ਕੁਝ ਕਿਤਾਬਾਂ ਤੋਂ ਬਾਹਰ ਦੇ।ਕਿਤਾਬ ਵਿਚਲੀ ਹਰ ਗੱਲ ਦੀ ਜੜ੍ਹ ਇਹ ਗੱਲ ਹੈ ਉਹ ਇਹ ਹੈ ਕਿ ਸਾਡੇ ਅੰਦਰ 2 ਤਰ੍ਹਾਂ ਦੇ ਮਨ ਹਨ।ਚੇਤਨ ਤੇ ਅਵਚੇਤਨ ਮਨ।ਚੇਤਨ ਮਨ ਜਿਸ ਵਿਚ ਆਮ ਵਿਚਾਰ ਚਲਦੇ ਹਨ,ਇਹ ਤਰਕ ਦਿੰਦਾ ਹੈ।ਜਿਵੇ ਕੋਈ ਕੋਲ੍ਡ ਡਰਿੰਕ ਪੀਣ ਲੱਗੇ ਕਿਹੜੀ ਪੀਣੀ ਹੈ ? ਫੈਂਟਾ ਨੀ ਪੀਣੀ ਇਹ ਬਹੁਤ ਮਿੱਠੀ ਹੈ।ਤੇ ਦੂਜੇ ਪਾਸੇ ਅਵਚੇਤਨ ਮਨ , ਜੋ ਅੰਦਰ ਹੈ , ਵਿਚਾਰ ਤੇ ਭਾਵਨਾਵਾਂ ਉਪਜਦਾ ਹੈ ਤੇ ਗ੍ਰਹਿਣ ਕਰਦਾ ਹੈ।ਜਿਵੇ ਕਦੇ ਕਦੇ ਕੁਝ ਖਾਣ ਦਾ ਬਹੁਤ ਮਨ ਕਰ ਆਉਂਦਾ ਹੈ ਜਾ ਕਦੇ ਕਦੇ ਮਨ ਵਿਚ ਆਪੇ ਏ ਬਹੁਤ ਉਦਾਸੀ ਜਾ ਖੁਸ਼ੀ ਹੁੰਦੀ ਹੈ।ਜੋ ਅਵਚੇਤਨ ਮਨ ਹੈ ਉਹ ਚੇਤਨ ਮਨ ਦੀ ਗੱਲ ਬਿਨਾਂ ਕਿਸੇ ਤਰਕ ਤੋਂ ਮੰਨ ਲੈਂਦਾ ਹੈ ਅਤੇ ਫਿਰ ਚੇਤਨ ਮਨ ਦੀ ਸੁਣੀ ਗੱਲ ਦੀ ਤਰ੍ਹਾਂ ਦੇ ਵਿਚਾਰ ਉਤਪੰਨ ਕਰਦਾ ਹੈ।
ਇਥੇ ਮੈਨੂੰ ਇਕ ਹੋਰ ਕਿਤਾਬ : The Secret ਯਾਦ ਆਈ ਜਿਸ ਦਾ ਮੁੱਖ ਸਿਧਾਂਤ ਇਹ ਹੈ ਕਿ ਜਿਸ ਵਸਤੂ ਨੂੰ ਅਸੀਂ ਪੂਰੇ ਮਨ ਤੋਂ ਚਾਹੁੰਦੇ ਹਨ, ਪੂਰਾ ਬ੍ਰਹਿਮੰਡ ਉਸ ਚੀਜ਼ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰਦਾ ਹੈ।ਦੂਜੀ ਯਾਦ ਸਿੱਖਾਂ ਦੇ ਇਕ ਵਿਸ਼ਵਾਸ ਦੀ ਆਈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਵੀ ਚੰਗਾ ਕੰਮ ਕਰਨ ਤੋਂ ਪਹਿਲਾ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਜਾਵੇ ਤਾਂ ਕਦੇ ਇਹ ਨਹੀਂ ਹੁੰਦਾ ਕਿ ਉਹ ਕੰਮ ਪੂਰਾ ਨਾ ਹੋਵੇ।ਮੈਨੂੰ ਇਹ ਤਿੰਨ ਗੱਲਾਂ ਆਪਸ ਵਿੱਚ ਸੰਬੰਧਿਤ ਲੱਗੀਆਂ।
ਇਹ ਕਿਤਾਬ ਜਦੋ ਪੜ੍ਹਦੇ ਹਨ ਤਾਂ ਬਹੁਤ ਕੁਝ ਵਿੱਚੋ ਵਿਗਿਆਨਕ ਨਹੀਂ ਲਗਦਾ।ਪਰ ਸੰਸਾਰ ਵਿੱਚ ਕਾਫੀ ਕੁਝ ਅਜਿਹਾ ਹੁੰਦਾ ਹੈ ਜੋ ਸਾਡੀ ਸਮਜ ਤੋੰ ਬਾਹਰ ਹੁੰਦਾ ਹੈ। ਇਸ ਲਈ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਇਹ ਇਕਦਮ ਸਹੀ ਹੈ ਜਾ ਸਾਰਾ ਗ਼ਲਤ ।ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਹੁੰਦੀ।
ਗੱਲ ਉਸ ਚੀਜ਼ ਦੀ ਕੀਤੀ ਜਾਵੇ ਜੋ ਇਸ ਕਿਤਾਬ ਤੋਂ ਮਿਲੀ।ਪਹਿਲੀ ਗੱਲ ਇਸ ਕਿਤਾਬ ਤੋਂ ਇਹ ਸਿੱਖੀ ਕਿ ਮਨ ਨੂੰ ਕਿਵੇਂ ਕੰਟਰੋਲ ਕਰਨਾ ਹੈ।ਚੇਤਨ ਮਨ ,ਅਵਚੇਤਨ ਮਨ ਤੇ ਵਿਚਾਰਾਂ ਦੀ ਉੱਤਪਤੀ ਦੇ ਸਿਧਾਂਤ ਨੂੰ ਸਮਜ ਕੇ ਕਿਸੇ ਵੀ ਭਾਵਨਾ ਤੋਂ ਆਪਣਾ ਮਨ ਰੋਕਣ ਵਿੱਚ ਸਫਲਤਾ ਪ੍ਰਾਪਤ ਕੀਤੀ। "ਮਨਿ ਜੀਤੈ ਜਗੁ ਜੀਤੁ" ਦੇ ਅਨੁਸਾਰ ਸਾਇਦ ਮਨ ਨੂੰ ਜਿੱਤ ਲੈਣਾ ਸਭ ਤੋਂ ਵੱਡੀ ਗੱਲ ਹੈ।
ਕੁਝ ਬਹੁਤ ਖਰਾਬ ਚੱਲ ਰਹੇ ਸਮੇਂ ਵਿੱਚ ਜਦ ਮਨ ਇਕਦਮ ਬੇਲਗਾਮ ਸੀ ਤਾਂ ਇਕ ਸਬੱਬ ਨਾਲ ਇਹ ਕਿਤਾਬ ਸਾਹਮਣੇ ਆ ਗਈ,ਪਹਿਲੇ 60 ਸਫ਼ੇ ਪੜ੍ਹਨ ਤੋਂ ਬਾਅਦ ਇਹ ਸਿਧਾਂਤ ਸਮਾਜ ਕੇ ਵਰਤਿਆ ਤਾਂ ਮਨ ਕੰਟਰੋਲ ਵਿੱਚ ਸੀ,ਤੇ ਜਿੰਦਗੀ ਸਾਇਦ ਆਪਣਾ ਸਭ ਤੋਂ ਖ਼ਤਰਨਾਕ ਮੋੜ ਮੁੜ ਕੇ ਸਿੱਧੇ ਰਸਤੇ ਵਲ ਵੱਧ ਗਈ।ਸੋ ਇਹ ਸੀ ਮਨ ਤੇ ਜਿੱਤ। ਬਾਅਦ ਵਿੱਚ ਵੀ ਇਸ ਸਿਧਾਂਤ ਨੂੰ ਕਈ ਵਾਰ ਵਰਤ-ਪਰਖ ਕੇ ਦੇਖਿਆ।ਮਨ ਤੇ ਹਮੇਸ਼ਾ ਚੰਗਾ ਅਸਰ ਹੋਇਆ।
ਓਲੰਪਿਕ ਵਿੱਚ ਸਭ ਤੋੰ ਵੱਧ ਗੋਲ੍ਡ ਮੈਡਲ ਜਿੱਤਣ ਵਾਲੇ ਅਮਰੀਕੀ ਤੈਰਾਕ Michael phelps ਦਾ ਇਕ ਆਰਟੀਕਲ ਯਾਦ ਆ ਗਿਆ ਜਿਸ ਵਿੱਚ ਉਹ ਕਹਿੰਦਾ ਹੈ ਕਿ ਆਪਣੀ ਕਿਸੇ ਵੀ ਰੇਸ ਤੋਂ 2 ਕੁ ਘੰਟੇ ਪਹਿਲਾਂ ਬੈਠ ਜਾਂਦਾ ਹੈ ਤੇ ਆਉਣ ਵਾਲੀ ਰੇਸ ਨੂੰ ਅੱਖਾਂ ਬੰਦ ਕਰਕੇ ਇਕ ਵੀਡੀਓ ਵਾਂਗ ਦੇਖਦਾ ਹੈ। ਜਿਸ ਵਿੱਚ ਉਹ ਦੱਸਦਾ ਹੈ ਕਿ ਉਹ ਦੱਸਦਾ ਹੈ ਕਿ ਆਪਣੇ ਆਪ ਨੂੰ ਉਹ ਰੇਸ ਨਾਲ ਸੰਬੰਧਿਤ ਹਰ ਸਟੈਪ ,ਸ਼ੁਰੂਆਤ ਤੇ ਅੰਤ ਪੂਰੇ ਪਰਫੈਕਟ ਢੰਗ ਨਾਲ ਕਰਦਾ ਦੇਖਦਾ ਹੈ ਅਤੇ ਜਦ ਅਸਲੀ ਰੇਸ ਸ਼ੁਰੂ ਹੁੰਦੀ ਹੈ ਤਾਂ ਸਭ ਕੁਝ ਇੰਜ ਹੀ ਵਾਪਰਦਾ ਹੈ।
ਜੇਕਰ ਅਸੀਂ ਕਿਸੇ ਵਸਤੂ ਦੀ ਤਸਵੀਰ ਆਪਣੇ ਮਨ ਵਿੱਚ ਬਣਾ ਲੈਂਦੇ ਹਨ ਤਾਂ ਉਸਨੂੰ ਅਸਲੀਅਤ ਰੂਪ ਵਿੱਚ ਤਬਦੀਲ ਕਰਨ ਦੇ ਮੌਕੇ ਬਹੁਤ ਪ੍ਰਤਿਸ਼ਤ ਵੱਧ ਜਾਂਦੇ ਹਨ।ਇਹਨਾਂ ਲਾਈਨਜ਼ ਵਿੱਚ ਉਸ ਕੰਮ ਲਈ ਕੀਤੀ ਜਾਣ ਵਾਲੀ ਮਿਹਨਤ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਬੱਸ ਇਸ ਵਿੱਚ ਮਨ ਦੀ ਸ਼ਕਤੀ ਨੂੰ ਜੋੜਿਆ ਜਾ ਰਿਹਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਈ ਕੰਮ ਜੋ ਅਸੀਂ ਕਰਨਾ ਚਾਹੁੰਦੇ ਹਨ ਉਸਦਾ ਮਨ ਵਿੱਚ ਅਜਿਹਾ ਦ੍ਰਿਸ਼ ਬਣਾਉਣਾ ਸੌਖਾ ਨਹੀਂ ਹੈ।
ਪਰ ਇਹ ਲਾਈਨਜ਼ ਪੜ੍ਹ ਕੇ ਸਾਇਦ ਤੁਹਾਡੇ ਮਨ ਵਿੱਚ ਆ ਰਿਹਾ ਹੋਵੇ ਕਿ ਕਿੰਨੇ ਦ੍ਰਿਸ਼ ਜੋ ਸਾਇਦ ਤੁਸੀਂ ਆਪਣੇ ਮਨ ਵਿੱਚ ਕਦੇ ਸੋਚੇ ਸੀ ਬਾਅਦ ਵਿੱਚ ਉਂਜ ਹੀ ਵਾਪਰੇ।
ਇਹ ਮਨ ਵਿੱਚ ਦ੍ਰਿਸ਼ ਬਣਾਉਣ ਵਾਲੀ ਗੱਲ ਖੁਦ ਵੀ ਅਜ਼ਮਾਈ ਹੈ ਅਤੇ ਹੈਰਾਨੀਜਨਕ ਢੰਗ ਨਾਲ ਜੋ ਦ੍ਰਿਸ਼ ਮਨ ਵਿੱਚ ਸਿਰਜਿਆ ਸੀ ਅਸਲ ਵੀ ਓਸੇ ਤਰ੍ਹਾਂ ਦਾ ਸੀ ।ਇਹ ਇਕ ਇਮਾਰਤ ਦੀ ਉਸਾਰੀ ਸਬੰਧੀ ਸੀ। ਇਸ ਸ਼ਬਦ ਦੀ ਦੁਬਾਰਾ ਵਰਤੋਂ ਹੋ ਰਹੀ ਹੈ ਕਿ "ਹੈਰਾਨੀਜਨਕ" ਢੰਗ ਨਾਲ ਸਿਰਜੇ ਦ੍ਰਿਸ਼ ਨਾਲੋਂ ਨਾਲੋਂ ਨਾ ਜਿਆਦਾ, ਨਾ ਘੱਟ।
ਮਨ, ਕੁਦਰਤ ,ਅਰਦਾਸ ਤੇ ਪ੍ਰਮਾਤਮਾ ਹਮੇਸ਼ਾ ਮਦਦ ਕਰਦੇ ਹਨ ਪਰ ਨੀਤ ਸਿੱਧੀ ਹੋਵੇ।
  • Availability: In Stock
  • Model: 1-1326-P5222

Write Review

Note: Do not use HTML in the text.