Sui Bazar

Rs.295
Qty:
Publisher  :
Authors     :     Devendra Satyarthi
Page          : 
Format      :     Hard Bound
Language :      Punjabi
Sui Bazar by Devendra Satyarthi Punjabi Stories book Online

ਸੂਈ ਬਾਜ਼ਾਰ - ਦਵਿੰਦਰ ਸਤਿਆਰਥੀ ਦੀ ਖੂਬਸੂਰਤ ਕਿਤਾਬ ਐ । ਕੁੱਲ 13 ਨਿਵੰਧ ਨੇ । ਪੇਜ਼ 144 ਤੇ ਕੀਮਤ 295 ( ਬਹੁਤੀ ਜਿਆਦਾ ) ਆਰਸੀ ਨੇ ਛਾਪੀ ਐ । ਇਹਦੇ 'ਚ 5 ਲੇਖ ਆਤਮਕਥਾ ਮੂਲਕ ਨੇ । ਇੱਕ ਸਾਹਿਰ ਲੁਧਿਆਣਵੀ ਦਾ ਰੇਖਾ ਚਿੱਤਰ ਐ ਸਤਿਆਰਥੀ ਬਾਰੇ । ਇੱਕ ਲੇਖ 'ਅਨਾਮ ਟਾਪੂ' ਗਾਂਧੀ ਉੱਤੇ ਐ । 'ਅਲਵਿਦਾ' ਲੇਖ ਮੋਹਨ ਸਿੰਘ ਨਾਲ ਆਪਣੇ ਮੇਲ 'ਤੇ । ਇੱਕ ਲੇਖ 'ਕ੍ਰਿਸ਼ਨ ਚੰਦਰ' ਬਾਰੇ ਐ । ਇੱਕ ਲੇਖ 'ਇਸ਼ਵਰ ਚਿੱਤਰਕਾਰ' ਬਾਰੇ । ਇੱਕ ਨਾਵਲਿੱਟ ਕੁੱਲ 30 ਕੁ ਪੇਜ਼ਾਂ ਦਾ (ਮੇਰੇ ਤੋਂ ਨਹੀਂ ਪੜ੍ਹਿਆ ਗਿਆ ) ਦੋ ਪਤਾ ਨਹੀਂ ਕਹਾਣੀਆਂ ਨੇ ਪਤਾ ਨਹੀਂ ਵਿਅੰਗ ਲੇਖ ( ਮੈਨੂੰ ਤਾਂ ਸਮਝ ਨ੍ਹੀ ਲੱਗੇ )। ਵਾਰਤਕ ਕਾਵਿ ਮਈ ਐ ਦਿਲ ਨੂੰ ਟੁੰਬਣ ਵਾਲੀ । ਚੁਸ਼ਤ ਫਿਕਰੇ । ਫਿਰ ਵੀ ਇਹ ਕਿਤਾਬ 'ਕਲਾ-ਕਲਾ ਲਈ' ਦੇ ਸਿਧਾਂਤ ਤੇ ਖਰ੍ਹੀ ਉੱਤਰ ਦੀ ਐ । 'ਕਲਾ ਲੋਕਾਂ ਲਈ' ਤੋਂ ਉਲਟ । ਉਂਝ ਕਦੇ ਪੜ੍ਹ ਲਵੀਂ ਤਾਂ ਠੀਕ ਐ । ਪਰ ਮੈਨੂੰ ਸਤਿਆਰਥੀ ਦੇ ਰੇਖਾ ਚਿੱਤਰ ਹੀ ਵੱਧ ਪਸੰਦ ਨੇ । ਇੱਕ ਕਿਤਾਬ ਉਹਦੀ ਰੇਖਾ ਚਿੱਤਰਾਂ ਵਾਲੀ ਸੀ । ਉਹ ਵਧੀਆ ਸੀ ਬਹੁਤ । ਮੈਂ ਕੁਝ ਫਿਕਰੇ ਇਸ ਕਿਤਾਬ 'ਚੋਂ ਦੱਸ ਦਿੰਨ੍ਹਾ ਜੋ ਮੈਂ ਆਪਣੀ ਡਾਇਰੀ 'ਚ ਨੋਟ ਕੀਤੇ ਸੀ ...

1.ਵਿਗਿਆਨ ਦਾ ਚਮਤਕਾਰ! ਬੰਦਾ ਤੁਰ ਗਿਆ, ਪਰ ਉਸ ਜੀ ਆਵਾਜ਼ ਸਾਡੀ ਟਕੜ ਵਿੱਚ ।
2.ਭਗਵਾਨ ਬੁੱਧ ਨੇ ਆਖਿਆ ਸੀ - ਸਭ ਤੋਂ ਵੱਡੀ ਸੱਚਿਆਈ ਏ ਪਰਿਵਰਤਨ । ਅਸੀਂ ਹਰ ਛਿਣ ਬਦਲਦੇ ਰਹਿੰਦੇ ਹਾਂ, ਮਰਦੇ ਹਾਂ, ਤੇ ਮੁੜ ਜਿਉਂ ਪੈਂਦੇ ਹਾਂ ।
3.ਮੈਂ ਇਹ ਮੰਨਦਾ ਹਾਂ ਕਿ ਹਰ ਲੇਖਕ ਨੂੰ ਆਪਣੀ ਰਚਨਾ ਕਈ ਵੇਰ ਸਾਣ 'ਤੇ ਚੜ੍ਹਾ ਕੇ ਅੰਤਿਮ ਰੂਪ ਦੇਣਾ ਚਾਹੀਦਾ ਹੈ ।
ਇੱਕ ਵੇਰ ਮੈਂ ਸਬਜੀ ਲੈਣ ਘਰੋਂ ਤੁਰਿਆ ਤਾਂ ਤਿੰਨ ਮਹੀਨੇ ਮਗਰੋਂ ਘਰ ਮੁੜਿਆ । ਆ ਕੇ ਲੋਕਮਾਤਾ ਨੂੰ ਦੱਸਿਆ, 'ਮੈਂ ਤਿੰਨ ਹਜ਼ਾਰ ਲੋਕ-ਗੀਤ ਇਕੱਠੇ ਕਰ ਲਿਆਇਆ ਹਾਂ।' ਜਿਵੇਂ ਇਹ ਵੀ ਕੋਈ ਸਬਜ਼ੀ ਹੋਵੇ ।
4.ਗਲੀ ਵਿਚੋਂ ਆਉਂਦੀ ਰੱਦੀ ਕਬਾੜੀ ਵਾਲੇ ਦੀ ਆਵਾਜ਼ ਮੈਨੂੰ ਚੌਕਾਂ ਦਿੰਦੀ ਹੈ, ਕਿਉਂਕਿ ਮੈਂ ਤਾਂ ਆਪਣੀ ਲਾਇਬ੍ਰੇਰੀ 'ਚੋਂ ਕੋਈ ਰੱਦੀ ਕਾਗ਼ਜ਼ ਦਾ ਟੁਕੜਾ ਵੀ ਨਹੀਂ ਦੇਣਾ ਚਾਹੁੰਦਾ । ਮੇਰਾ ਮਨ ਆਖਦਾ ਹੈ, 'ਤੇਰੇ ਅੱਖਾਂ ਮੀਚਣ ਦੀ ਦੇਰ ਏ, ਇਹ ਸਾਰੀਆਂ ਕਿਤਾਬਾਂ ਕਿਸੇ ਰੱਦੀ ਵਾਲੇ ਦੀ ਉਂਗਲੀ ਫੜ ਕੇ ਤੁਰ ਜਾਣਗੀਆਂ ।'
5.ਮੋਹਨ ਸਿੰਘ ਦੀ ਇਹ ਨਸੀਹਤ ਵੀ ਮੇਰੇ ਪਿੜ ਪੱਲੇ ਪੈਂਦੀ ਰਹੀ ਹੈ ਕਿ ਤੁਹਾਡੇ ਕੋਲ ਕਹਿਣ ਲਈ ਕੁਝ ਹੋਵੇ ਤਾਂ ਕਲਮ ਚੁੱਕੋ, ਨਹੀਂ ਤਾਂ ਐਵੇਂ ਕਾਗ਼ਜ਼ ਕਾਲੇ ਕਰਨ ਦਾ ਪਾਪ ਨਾ ਕਮਾਵੋ ।
5.ਖਬਰੇ ਉਸਨੇ ਕਿਸ ਦਾ ਹਵਾਲਾ ਦੇ ਕੇ ਆਖਿਆ - ਤੁਸੀਂ ਉਸਨੂੰ ਪਿਆਰ ਨਹੀਂ ਕਰ ਸਕਦੇ, ਜਿਸ ਤੋਂ ਤੁਹਾਨੂੰ ਡਰ ਲਗਦਾ ਹੋਵੇ । ਤੇ ਉਸਨੂੰ ਪਿਆਰ ਕਰਨਾ ਤਾਂ ਅਸੰਭਵ ਹੈ, ਜੋ ਤੁਹਾਥੋਂ ਡਰਦਾ ਹੋਵੇ । 'ਪਰੀਏ ਨੀ ਪਰੀਏ ਉਮਰਾਂ ਦੇ ਪੁਲਾਂ ਹੇਠੋਂ ਲੰਘ ਗਿਆ ਪਾਣੀ ਰੇਤੜ ਵਿੱਚ ਕਿੰਝ ਤਰੀਏ'

  • Availability: In Stock
  • Model: 3-1326-P4932

Write Review

Note: Do not use HTML in the text.