Gali Number Koi Nahi

Rs.125
Qty:
Publisher    :
Authors      :  Anemaan Singh
Page         : 
Format       :   
Language     :   
Gali Number Koi Nahi by Anemaan Singh Punjabi Stories book Online
Aneman Singh ਦੀਆਂ ਕਹਾਣੀਆਂ ਦਿਲੋ ਦਿਮਾਗ 'ਤੇ ਛਾ ਜਾਂਦੀਆਂ ਨੇ । ਉਨ੍ਹਾਂ ਨੂੰ ਗੱਲ ਵਿੱਚੋਂ ਗੱਲ ਫੜਨ ਦੀ ਜਾਚ ਐ । ਇਸ ਸੰਗ੍ਰਹਿ ਵਿੱਚ ਕੁੱਲ ਨੌਂ ਕਹਾਣੀਆਂ ਨੇ। 'ਧੁੜਕੂ' ਤੋਂ ਬਿਨ੍ਹਾਂ ਬਾਕੀ ਦੀਆਂ ਅੱਠ ਕਹਾਣੀਆਂ ਮਨੋਬਚਨੀ ਤਕਨੀਕ ਰਾਹੀਂ ਲਿਖੀਆਂ ਗਈਆਂ ਨੇ। ਕਹਾਣੀਆਂ ਵਿੱਚ ਰੌਚਕਤਾ ਅੰਸ਼ ਭਰਪੂਰ ਹੈ, ਮੈਂ ਤਾਂ ਇੱਕੋ ਬੈਠਕ ਵਿੱਚ ਪੂਰੀ ਕਿਤਾਬ ਪੜ੍ਹ ਲਈ ਸੀ। ਹਾਂ, ਜੋ ਅਨੇਮਨ ਦੀਆਂ ਕਹਾਣੀਆਂ ਉੱਤੇ ਅਸ਼ਲੀਲਤਾ ਦਾ ਦੋਸ਼ ਥੱਪ ਰਹੇ ਨੇ ਉਹ ਸਰਾਸਰ ਝੂਠ ਬੋਲ ਰਹੇ ਨੇ। ਔਰਤ ਹੋਵੇ ਜਾਂ ਮਰਦ, ਜਿਸਮਾਨੀ ਲੋੜ ਦੋਵਾਂ ਦੀ ਬਰਾਬਰ ਹੁੰਦੀ ਐ, ਬਸ ਔਰਤ ਇਸ ਨੂੰ ਬਹੁਤੀ ਵਾਰ ਮਨ ਅੰਦਰ ਦਬਾ ਕੇ ਰੱਖ ਲੈਂਦੀ ਐ। ਵੈਸੇ ਤਾਂ ਸਾਰੀਆਂ ਕਹਾਣੀਆਂ ਦੀ ਮਹੱਤਤਾ ਹੈ ਪਰ 'ਮੌੜ-ਬਠਿੰਡਾ' ਮੈਨੂੰ ਬਾ-ਕਮਾਲ ਲੱਗੀ। ਅਨੇਮਨ ਨੇ ਮਨੁੱਖੀ ਮਨ ਦੀ ਥਾਹ ਪਾਉਣੀ ਸ਼ੁਰੂ ਕੀਤੀ ਐ ਅਤੇ ਤੁਹਾਨੂੰ ਕਿਸੇ ਵੀ ਕਹਾਣੀ ਦਾ ਕੋਈ ਵੀ ਪਾਤਰ ਇਸ ਤਰ੍ਹਾਂ ਨਹੀਂ ਮਹਿਸੂਸ ਹੋਣਾ ਕਿ ਉਹ ਸਮਾਜ ਤੋਂ ਬਾਹਰਾ ਹੈ। ਇਹ ਇਸ ਕਿਤਾਬ ਦਾ ਤੀਜਾ ਸੰਸਕਰਣ ਹੈ ਅਤੇ ਮੈਂ ਮਹਿਸੂਸ ਕਰਦਾਂ ਕਿ ਇਹ ਕਹਾਣੀਆਂ ਮੈਂ ਖਾਸਾ ਪੱਛੜਕੇ ਪੜ੍ਹੀਆਂ ਨੇ। ਇਹ ਕਿਤਾਬ ਸਾਹਿਬਦੀਪ ਪਬਲੀਕੇਸ਼ਨ ਭੀਖੀ ਨੇ ਛਾਪੀ ਹੈ। ਇਸ ਦੀ ਕੀਮਤ 120 ਰੁਪਏ ਅਤੇ ਪੰਨੇ 96 ਨੇ। 
ਅਨੇਮਨ ਜੀ ਦੀ ਅਗਲੀ ਪੁਸਤਕ ਦੀ ਉਡੀਕ ਰਹੇਗੀ ( ਬੇਸ਼ੱਕ ਉਨ੍ਹਾਂ ਦੀਆਂ ਕਹਾਣੀਆਂ ਰਸਾਲਿਆਂ 'ਚ ਛਪਦੀਆਂ ਰਹਿੰਦੀਆਂ ਨੇ ਪਰ ਪੁਸਤਕ ਰੂਪ 'ਚ ਕਹਾਣੀਆਂ ਪੜ੍ਹਨ ਦਾ ਆਪਣਾ ਹੀ ਰੰਗ ਐ ) ਅਤੇ ਇਹੋ ਕਾਮਨਾ ਕਰਦਾਂ ਕਿ ਉਨ੍ਹਾਂ ਦੀ ਲੇਖਣੀ ਹੋਰ ਖੂਬਸੂਰਤੀ ਗ੍ਰਹਿਣ ਕਰੇ। ( ਉਂਝ Kulwant Gill ਭਾਜੀ ਵੀ ਬੜੀ ਉਡੀਕ ਕਰਵਾ ਰਹੇ ਨੇ ਨਵੀਆਂ ਕਹਾਣੀ ਅਤੇ ਕਿਤਾਬ ਦੀ )
  • Availability: In Stock
  • Model: 3-1326-P1417

Write Review

Note: Do not use HTML in the text.